2 ਦਿਨਾਂ ’ਚ ‘ਐਨੀਮਲ’ ਨੇ ਲਿਆਂਦਾ ਤੂਫ਼ਾਨ

0
134

ਰਣਬੀਰ ਕਪੂਰ ਦੀ ਫ਼ਿਲਮ ‘ਐਨੀਮਲ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਫ਼ਿਲਮ ਕਮਾਈ ਦਾ ਤੂਫ਼ਾਨ ਲਿਆ ਰਹੀ ਹੈ।

ਹਿੰਦੀ ਤੇ ਦੱਖਣ ਭਾਸ਼ਾਵਾਂ ’ਚ ਕੀਤੀ ਮੋਟੀ ਕਮਾਈ 

ਫ਼ਿਲਮ ਨੇ ਹਿੰਦੀ ਭਾਸ਼ਾ ’ਚ ਪਹਿਲੇ ਦਿਨ 54.75 ਕਰੋੜ ਤੇ ਦੂਜੇ ਦਿਨ 58.37 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਭਾਰਤ ’ਚ ਹਿੰਦੀ ਭਾਸ਼ਾ ’ਚ ਇਸ ਫ਼ਿਲਮ ਨੇ 113.12 ਕਰੋੜ ਰੁਪਏ ਕਮਾ ਲਏ ਹਨ।

ਦੁਨੀਆ ਭਰ ’ਚ ਕਮਾਏ 236 ਕਰੋੜ ਰੁਪਏ

ਇਸ ਤੋਂ ਇਲਾਵਾ ਫ਼ਿਲਮ ਦੁਨੀਆ ਭਰ ’ਚ ਕਮਾਈ ਦਾ ਰਿਕਾਰਡ ਬਣਾ ਰਹੀ ਹੈ। ਪਹਿਲੇ ਦਿਨ ‘ਐਨੀਮਲ’ ਫ਼ਿਲਮ ਨੇ ਵਰਲਡਵਾਈਡ 116 ਕਰੋੜ ਰੁਪਏ ਕਮਾਏ, ਜਦਕਿ ਦੂਜੇ ਦਿਨ ਫ਼ਿਲਮ ਨੇ 120 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਨੇ ਦੁਨੀਆ ਭਰ ’ਚ ਸਿਰਫ਼ ਦੋ ਦਿਨਾਂ ਅੰਦਰ 236 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਦੀ ਕਮਾਈ ਦੀ ਰਫ਼ਤਾਰ ਨੂੰ ਦੇਖਦਿਆਂ ਇੰਝ ਲੱਗ ਰਿਹਾ ਹੈ ਕਿ ਇਹ ਫ਼ਿਲਮ ਆਪਣੇ ਪਹਿਲੇ ਹਫ਼ਤੇ ਅੰਦਰ ਹੀ 500 ਕਰੋੜ ਰੁਪਏ ਦੇ ਕਲੱਬ ’ਚ ਸ਼ਾਮਲ ਹੋ ਸਕਦੀ ਹੈ।

LEAVE A REPLY

Please enter your comment!
Please enter your name here