ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ

0
121

ਬਾਲੀਵੁੱਡ ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ। ਵੀਰਵਾਰ ਨੂੰ ਉਹ ਮੁੰਬਈ ਵਿਚ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਸ਼ੂਟਿੰਗ ਦੇ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਠੀਕ ਨਹੀਂ ਲੱਗੇ ਤੇ ਘਰ ਪਹੁੰਚਦੇ ਹੀ ਉਹ ਡਿੱਗ ਗਏ। ਉਸ ਦੀ ਪਤਨੀ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਏਂਜਿਓਪਲਾਸਿਟੀ ਦੇ ਬਾਅਦ ਉਨ੍ਹਾਂ ਦੀ ਹਾਲਤ ਸਥਿਰ ਹੈ।

ਹਸਪਤਾਲ ਦੀ ਟੀਮ ਨੇ ਦੱਸਿਆ ਕਿ ਉਹ ਫਿਲਹਾਲ ਆਈਸੀਯੂ ਵਿਚ ਹਨ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਜਾਣਕਾਰੀ ਮੁਤਾਬਕ ਸ਼੍ਰੇਅਸ ਤਲਪੜੇ ਨੇ ਪੂਰੇ ਦਿਨ ਸ਼ੂਟਿੰਗ ਕੀਤੀ, ਉਹ ਬਿਲਕੁਲ ਠੀਕ ਸਨ ਤੇ ਸੈੱਟ ‘ਤੇ ਸਾਰਿਆਂ ਨਾਲ ਮਜ਼ਾਕ ਵੀ ਕਰ ਰਹੇ ਸਨ। ਉਨ੍ਹਾਂ ਨੇ ਅਜਿਹੇ ਸੀਨ ਵੀ ਸ਼ੂਟ ਕੀਤਾ ਜਿਨ੍ਹਾਂ ਵਿਚ ਥੋੜ੍ਹਾ ਐਕਸ਼ਨ ਸੀ।ਸ਼ੂਟਿੰਗ ਖਤਮ ਕਰਨ ਦੇ ਬਾਅਦ ਉਹ ਘਰ ਵਾਪਸ ਗਏ ਤੇ ਪਤਨੀ ਨੂੰ ਕਿਹਾ ਕਿ ਮੈਨੂੰ ਆਪਣੀ ਸਿਹਤ ਠੀਕ ਨਹੀਂ ਲੱਗ ਰਹੀ।

ਸ਼੍ਰੇਅਸ ਦੀ ਪਤਨੀ ਉਨ੍ਹਾਂ ਨੂੰ ਹਸਪਤਾਲ ਲਿਜਾ ਰਹੀ ਸੀ ਕਿ ਉਹ ਰਸਤੇ ਵਿਚ ਹੀ ਡਿੱਗ ਗਏ। ਇਸ ਦੇ ਬਾਅਦ ਹਸਪਤਾਲ ਪਹੁੰਚਣ ‘ਤੇ ਅਭਿਨੇਤਾ ਨੂੰ ਦਿਲ ਦਾ ਦੌਰਾ ਪੈਣ ਦਾ ਪਤਾ ਲੱਗਾ। ਤਲਪੜੇ ਦੀ ਏਂਜੀਓਪਲਾਸਿਟੀ ਕੀਤੀ ਗਈ ਤੇ ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।

LEAVE A REPLY

Please enter your comment!
Please enter your name here