ਆਲੂਆਂ ਦੇ ਟਰੱਕ ’ਚ ਸਮਗਲ ਹੋ ਰਹੀਆਂ ਸ਼ਰਾਬ ਦੀਆਂ 765 ਪੇਟੀਆਂ ਫੜੀਆਂ
ਚੰਡੀਗ਼ੜ੍ਹ: ਉੱਤਰ ਪ੍ਰਦੇਸ਼ ਸਪੈਸਲ ਟਾਸਕ ਫੋਰਸ (ਐੱਸਟੀਐੱਫ) ਨੇ ਬਿਹਾਰ ਜਾ ਰਹੀ ਆਲੂਆਂ ਦੀ ਖੇਪ ਅੰਦਰ ਪੰਜਾਬ ਤੋਂ ਸਮਗਲ ਕੀਤੀਆਂ ਜਾ ਰਹੀਆਂ ਸਰਾਬ ਦੀਆਂ 765 ਪੇਟੀਆਂ ਨੂੰ ਜਬਤ ਕਰ ਲਿਆ ਹੈ। ਬਿਹਾਰ ਵਿੱਚ ਸਰਾਬ ‘ਤੇ ਪੂਰਨ ਪਾਬੰਦੀ ਦੇ ਬਾਵਜੂਦ ਅਪਰਾਧਿਕ ਨੈੱਟਵਰਕ ਸਰਾਬ ਦੀ ਸਪਲਾਈ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਐੱਸਟੀਐੱਫ ਦੀ ਟੀਮ ਨੇ ਪ੍ਰਯਾਗਰਾਜ ਦੇ ਮਹਾਰਾਜਪੁਰ ਥਾਣੇ ਦੇ ਅਧਿਕਾਰ ਖੇਤਰ ਵਿੱਚ ਅਪਰੇਸਨ ਚਲਾਇਆ। ਇਸ ਕਾਰਵਾਈ ਦੌਰਾਨ ਟਰੱਕ ਵਿੱਚੋਂ ਸਰਾਬ ਦੀਆਂ 765 ਪੇਟੀਆਂ ਬਰਾਮਦ ਹੋਈਆਂ, ਜਿਨ੍ਹਾਂ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਦੱਸੀ ਜਾ ਰਹੀ ਹੈ। ਟਰੱਕ ਡਰਾਈਵਰ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁੱਛ ਪੜਤਾਲ ਦੌਰਾਨ ਹਿਰਾਸਤ ਵਿੱਚ ਲਏ ਮੁਲਜਮ ਨੇ ਖੁਲਾਸਾ ਕੀਤਾ ਕਿ ਇਹ ਸਰਾਬ ਪੰਜਾਬ ਤੋਂ ਬਿਹਾਰ ਲਿਜਾਈ ਜਾ ਰਹੀ ਸੀ, ਜਿੱਥੇ ਇਹ ਉੱਚੇ ਭਾਅ ’ਤੇ ਵੇਚੀ ਜਾਣੀ ਸੀ।