ਵਿਵਾਦਾਂ ਵਿੱਚ ਰਹਿਣ ਵਾਲੇ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਿਆ ਹੈ। ਕੁੱਲ੍ਹੜ ਪੀਜ਼ਾ ਦੁਕਾਨ ਦੇ ਮਾਲਕ ਸਹਿਜ ਅਰੋੜਾ ‘ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਣਾਈ ਹੈ ਜਿਸ ਵਿੱਚ ਉਹਨਾ ਨੇ ਸਾਰੇ ਸਮਾਜ ਲਈ ਮਾਡੇ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਇਸ ਦੌਰਾਨ ਕੁੱਲ੍ਹੜ ਪੀਜ਼ਾ ਦੁਕਾਨ ‘ਤੇ ਕੁੱਝ ਨਿਹੰਗ ਸਿੰਘ ਜਥੇਬੰਦੀਆਂ ਪਹੁੰਚ ਜਾਂਦੀਆਂ ਅਤੇ ਜ਼ਬਰਦਸਤ ਵਿਰੋਧ ਕੀਤਾ ਗਿਆ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਤੇ ਗਏ ਹੰਗਾਮੇ ਦੌਰਾਨ ਕੁੱਲ੍ਹੜ ਪੀਜ਼ਾ ਦੁਕਾਨ ਦੇ ਬਾਹਰ ਭਾਰੀ ਗਿਣਤੀ ਵਿੱਚ ਲੋਕ ਖੜ੍ਹੇ ਹੋ ਗਏ। ਨਿਹੰਗ ਸਿੰਘਾਂ ਨੇ ਕਿਹਾ ਕਿ ਰੀਲ ਬਣਾਉਣ ਦੇ ਚੱਕਰਾਂ ਵਿੱਚ ਇਹ ਸਮਾਜ ਲਈ ਭੱਦੀ ਸ਼ਬਦਾਵਲੀ ਵਰਤ ਰਹੇ ਹਨ ਜਿਸ ਜਿਸ ਵਿੱਚ ਅਸੀਂ ਵੀ ਆਉਂਦੇ ਹਾਂ। ਇਸ ਲਈ ਇਹ ਲੋਕਾਂ ਤੋਂ ਮੁਆਫ਼ੀ ਮੰਗਣ।
ਇਸ ਦੇ ਜਵਾਬ ਵਿੱਚ ਕੁੱਲ੍ਹੜ ਪੀਜ਼ਾ ਕਪਲ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਸਹਿਜ ਅਰੋੜਾ ਕਹਿ ਰਹੇ ਹਨ ਕਿ ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਉਨ੍ਹਾਂ ਦੀ ਪ੍ਰਮੋਸ਼ਨ ਟੀਮ ਸਾਨੂੰ ਇੱਕ ਰੀਲ ਬਣਾਉਣ ਲਈ ਕਹਿੰਦੀ ਹੈ। ਜਿਸ ਰੀਲ ਦੀ ਇਹ ਗੱਲ ਕਰ ਰਹੇ ਹਨ, ਉਸ ਨੂੰ ਅਸੀਂ ਹੀ ਨਹੀਂ ਕਈ ਲੋਕਾਂ ਨੇ ਬਣਾਇਆ ਹੈ, ਜੇਕਰ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ।