ਮਾਲਵਾਹਕ ਜਹਾਜ ਅਗਵਾ, ਜਹਾਜ ’ਚ 15 ਭਾਰਤੀ
ਨਵੀਂ ਦਿੱਲੀ :ਲਾਇਬੇਰੀਆ ਦੇ ਝੰਡੇ ਵਾਲੇ ਮਾਲਵਾਹਕ ਜਹਾਜ, ‘ਐਮਵੀ ਲੀਲਾ ਨੌਰਫੋਕ’ ਨੂੰ ਬੀਤੀ ਦੇਰ ਸ਼ਾਮ ਸੋਮਾਲੀਆ ਦੇ ਤੱਟ ਨੇੜੇ ਹਥਿਆਰਬੰਦ 5-6 ਵਿਅਕਤੀਆਂ ਨੇ ਅਗਵਾ ਕਰ ਲਿਆ ਗਿਆ ਹੈ ਅਤੇ ਭਾਰਤੀ ਜਲ ਸੈਨਾ ਵੱਲੋਂ ਇਸ ’ਤੇ ਨਜਰ ਰੱਖੀ ਜਾ ਰਹੀ ਹੈ। ਸੈਨਾ ਨੇ ਜੰਗੀ ਬੇੜੇ ਨੂੰ ਅਗਵਾ ਜਹਾਜ ਦੇ ਪਿੱਛੇ ਲਗਾ ਦਿੱਤਾ ਹੈ। ਅਗਵਾ ਕੀਤੇ ਜਹਾਜ ‘ਤੇ 15 ਭਾਰਤੀ ਸਵਾਰ ਹਨ ਅਤੇ ਚਾਲਕ ਦਲ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਫੌਜੀ ਅਧਿਕਾਰੀਆਂ ਮੁਤਾਬਕ ਵੀਰਵਾਰ ਸਾਮ ਨੂੰ ਸੋਮਾਲੀਆ ਦੇ ਤੱਟ ਤੋਂ ਜਹਾਜ ਨੂੰ ਅਗਵਾ ਕਰਨ ਦੀ ਸੂਚਨਾ ਮਿਲੀ ਸੀ।