-
ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
- ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਅਗਾਮੀ ਲੋਕ ਸਭਾ ਚੋਣਾਂ ਲਈ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਕੁਝ ਪ੍ਰਮੁੱਖ ਉਮੀਦਵਾਰਾਂ ਵਿੱਚ ਹਰਸ ਮਲਹੋਤਰਾ (ਪੂਰਬੀ ਦਿੱਲੀ), ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ (ਕਰਨਾਲ), ਰਾਓ ਇੰਦਰਜੀਤ ਸਿੰਘ (ਗੁੜਗਾਉਂ), ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ (ਹਵੇਰੀ), ਪੰਕਜਾ ਮੁੰਡੇ (ਬੀਡ), ਅਨਿਲ ਬਲੂਨੀ (ਗੜ੍ਹਵਾਲ), ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤਿ੍ਰਵੇਂਦਰ ਸਿੰਘ ਰਾਵਤ (ਹਰਦੁਆਰ), ਤੇਜਸਵੀ ਸੂਰਿਆ (ਬੰਗਲੌਰ ਦੱਖਣੀ), ਕੇਂਦਰੀ ਮੰਤਰੀ ਪ੍ਰਹਿਲਾਦ ਜੋਸੀ (ਧਾਵੜ), ਪੀਯੂਸ ਗੋਇਲ (ਮੁੰਬਈ ਉੱਤਰੀ), ਨਿਤਿਨ ਗਡਕਰੀ (ਨਾਗਪੁਰ), ਅਨੁਰਾਗ ਸਿੰਘ ਠਾਕੁਰ (ਹਮੀਰਪੁਰ) ਅਤੇ ਸੋਭਾ ਕਰੰਦਲਾਜੇ (ਬੰਗਲੌਰ ਉੱਤਰੀ) ਸ਼ਾਮਲ ਹਨ। ਪਾਰਟੀ ਨੇ ਉੱਤਰੀ ਭਾਰਤ ਦੇ ਦੋ ਵੱਡੇ ਰਾਜਾਂ ਬਿਹਾਰ ਅਤੇ ਉੱਤਰ ਪ੍ਰਦੇਸ ਤੋਂ ਲੋਕ ਸਭਾ ਦੇ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਪਾਰਟੀ ਨੇ 2 ਮਾਰਚ ਨੂੰ 16 ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਵਿੱਚ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ।
ਭਾਜਪਾ ਵੱਲੋਂ ਲੋਕ ਸਭਾ ਚੋਣਾਂ ਲਈ 72 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
Date: