ਬਰਲਿਨ ਵਿੱਚ ਕਾਰ ਨੇ ਲੋਕਾਂ ਨੂੰ ਕੁਚਲਿਆ
ਬਰਲਿਨ : ਇੱਥੇ ਅੱਜ ਲੋਕਾਂ ਦੀ ਭੀੜ ’ਤੇ ਇਕ ਕਾਰ ਜਾ ਚੜ੍ਹੀ ਜਿਸ ਕਾਰਨ ਕਈ ਜਣੇ ਜ਼ਖ਼ਮੀ ਹੋ ਗਏ। ਇਸ ਮੌਕੇ ਫਾਇਰ ਸਰਵਿਸਿਜ਼ ਦੇ ਮੁਲਾਜ਼ਮ ਮੌਕੇ ‘ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਕਈ ਬੱਚੇ ਵੀ ਸ਼ਾਮਲ ਹਨ। ਰਾਇਟਰਜ਼ ਅਨੁਸਾਰ ਇਸ ਹਾਦਸੇ ਦੇ ਕਾਰਨ ਹਾਲੇ ਸਪਸ਼ਟ ਨਹੀਂ ਹੋਏ ਪਰ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।