ਭਾਰਤ 15 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ ਗੂਗਲ
ਬੰਗਲੁਰੂ : ਗੂਗਲ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਦੇ ਆਂਧਰਾ ਪ੍ਰਦੇਸ਼ ਵਿੱਚ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ (19) ਹੱਬ ਲਈ ਡਾਟਾ ਸੈਂਟਰ ਸਮਰੱਥਾ ਸਥਾਪਤ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 15 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ, ਜੋ ਕਿ ਦੇਸ਼ ਵਿੱਚ ਇਸ ਦੇ ਸਭ ਤੋਂ ਵੱਡੇ ਨਿਵੇਸ਼ਾਂ ਵਿੱਚੋਂ ਇੱਕ ਹੈ।
ਗੂਗਲ ਕਲਾਊਡ ਦੇ ਸੀਈਓ ਥਾਮਸ ਕੁਰਿਅਨ ਨੇ ਨਵੀਂ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਕਿਹਾ, “ਇਹ ਅਮਰੀਕਾ ਤੋਂ ਬਾਹਰ ਦੁਨੀਆ ਵਿੱਚ ਕਿਤੇ ਵੀ ਸਭ ਤੋਂ ਵੱਡਾ 19 ਹੱਬ ਹੈ ਜਿਸ ਵਿੱਚ ਅਸੀਂ ਨਿਵੇਸ਼ ਕਰਨ ਜਾ ਰਹੇ ਹਾਂ।”
ਅਲਫਾਬੇਟ ਇੰਕ ਯੂਨਿਟ ਦਾ 1-ਗੀਗਾਵਾਟ ਡਾਟਾ ਸੈਂਟਰ ਕੈਂਪਸ ਬੰਦਰਗਾਹ ਸ਼ਹਿਰ ਵਿਸ਼ਾਖਾਪਟਨਮ ਵਿੱਚ ਸਥਿਤ ਹੋਵੇਗਾ। ਦੱਖਣੀ ਭਾਰਤੀ ਰਾਜ ਦੇ ਅਧਿਕਾਰੀਆਂ ਨੇ ਪਹਿਲਾਂ ਨਿਵੇਸ਼ 10 ਬਿਲੀਅਨ ਡਾਲਰ ਦੱਸਿਆ ਸੀ।
ਇਹ ਕਦਮ ਵੱਡੀਆਂ ਤਕਨੀਕੀ ਕੰਪਨੀਆਂ ਵਿਚਕਾਰ ਵਧਦੇ ਮੁਕਾਬਲੇ ਦੇ ਦੌਰਾਨ ਆਇਆ ਹੈ, ਜੋ 19 ਸੇਵਾਵਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕਰਨ ਲਈ ਨਵੇਂ ਡਾਟਾ ਸੈਂਟਰ ਬੁਨਿਆਦੀ ਢਾਂਚੇ ਦੇ ਨਿਰਮਾਣ ’ਤੇ ਭਾਰੀ ਖਰਚ ਕਰ ਰਹੀਆਂ ਹਨ।
ਇਕੱਲੇ ਗੂਗਲ ਨੇ ਇਸ ਸਾਲ ਡਾਟਾ ਸੈਂਟਰ ਸਮਰੱਥਾ ਦੇ ਨਿਰਮਾਣ ਲਈ ਲਗਪਗ 85 ਬਿਲੀਅਨ ਡਾਲਰ ਖਰਚ ਕਰਨ ਦੀ ਵਚਨਬੱਧਤਾ ਕੀਤੀ ਹੈ।
19 ਨੂੰ ਬਹੁਤ ਜ਼ਿਆਦਾ ਕੰਪਿਊਟਿੰਗ ਸ਼ਕਤੀ ਦੀ ਲੋੜ ਹੁੰਦੀ ਹੈ, ਜੋ ਵਿਸ਼ੇਸ਼ ਡਾਟਾ ਸੈਂਟਰਾਂ ਦੀ ਮੰਗ ਨੂੰ ਵਧਾਉਂਦੀ ਹੈ ਜੋ ਤਕਨੀਕੀ ਕੰਪਨੀਆਂ ਨੂੰ ਹਜ਼ਾਰਾਂ ਚਿਪਸ ਨੂੰ ਕਲੱਸਟਰਾਂ ਵਿੱਚ ਜੋੜਨ ਦੇ ਯੋਗ ਬਣਾਉਂਦੇ ਹਨ।