14 ਹਜ਼ਾਰ ਨੌਕਰੀਆਂ ’ਚ ਕਟੌਤੀ ਕਰੇਗੀ ਐਮਾਜ਼ੌਨ ਸਿਆਟਲ :ਐਮਾਜ਼ੌਨ ਤਕਰੀਬਨ 14 ਹਜ਼ਾਰ ਕਾਰਪੋਰੇਟ ਨੌਕਰੀਆਂ ਦੀ ਕਟੌਤੀ ਕਰੇਗਾ ਕਿਉਂਕਿ ਇਹ ਆਨਲਾਈਨ ਰਿਟੇਲ ਕੰਪਨੀ ਮਸਨੂਈ ਬੌਧਿਕਤਾ (ਏ ਆਈ) ’ਤੇ ਖਰਚ ਵਧਾ ਰਹੀ ਹੈ, ਹੋਰਨਾਂ ਖਰਚਿਆਂ ’ਚ ਕਟੌਤੀ ਕਰ ਰਹੀ ਹੈ। ਕੰਪਨੀ ਦੀ ਸੀਈਓ ਐਂਡੀ ਜੈਸੀ ਜੋ 2021 ਵਿੱਚ ਸੀ ਈ ਓ ਬਣਨ ਤੋਂ ਬਾਅਦ ਲਾਗਤਾਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਨੇ ਜੂਨ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੈਨਰੇਟਿਵ ਏਆਈ ਅਗਲੇ ਕੁਝ ਸਾਲਾਂ ਵਿੱਚ ਐਮੇਜ਼ਨ ਦੇ ਕਾਰਪੋਰੇਟ ਕਰਮਚਾਰੀਆਂ ਦੀ ਗਿਣਤੀ ਘਟਾ ਦੇਵੇਗੀ।


