ਧਰਮਿੰਦਰ ਹੋਏ ਹਸਪਤਾਲ ’ਚ ਦਾਖਲ
ਮੁੰਬਈ : ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੀਆਂ ਰੁਟੀਨ ਜਾਂਚਾਂ ਸਹੀ ਢੰਗ ਨਾਲ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਉੱਥੇ ਰਹਿਣਾ ਬਿਹਤਰ ਹੋਵੇਗਾ। ਉਹ ਬਜ਼ੁਰਗ ਹਨ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਸਹੀ ਦੇਖਭਾਲ ਦੀ ਲੋੜ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਅਪਰੈਲ ਵਿੱਚ ਧਰਮਿੰਦਰ ਦੀ ਅੱਖ ਦੀ ਗ੍ਰਾਫਟ ਸਰਜਰੀ ਹੋਈ ਸੀ। ਉਸ ਸਮੇਂ ਜਦੋਂ ਉਹ ਮੁੰਬਈ ਦੇ ਇੱਕ ਹਸਪਤਾਲ ਤੋਂ ਬਾਹਰ ਨਿਕਲੇ ਸਨ ਤਾਂ ਉਨ੍ਹਾਂ ਦੀ ਸੱਜੀ ਅੱਖ ’ਤੇ ਪੱਟੀ ਬੰਨ੍ਹੀ ਹੋਈ ਸੀ।


