ਭਾਰਤ-ਅਮਰੀਕਾ ਵਿਚਾਲੇ ਰੱਖਿਆ ਸਮਝੌਤਾ

0
149

ਭਾਰਤ-ਅਮਰੀਕਾ ਵਿਚਾਲੇ ਰੱਖਿਆ ਸਮਝੌਤਾ
ਨਵੀਂ ਦਿੱਲੀ :ਭਾਰਤ ਅਤੇ ਅਮਰੀਕਾ ਨੇ ਅੱਜ 10 ਸਾਲਾ ਰੱਖਿਆ ਸਮਝੌਤੇ ’ਤੇ ਦਸਤਖ਼ਤ ਕੀਤੇ, ਜਿਸ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਧਦੇ ਦੁਵੱਲੇ ਰਣਨੀਤਕ ਸਬੰਧਾਂ ਦਾ ‘ਸੰਕੇਤ’ ਦੱਸਿਆ ਹੈ। ਇਸ ਦੇ ਨਾਲ ਹੀ ਵਾਸ਼ਿੰਗਟਨ ਨੇ ਆਜ਼ਾਦ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ। ਉਧਰ, ਰਾਜਨਾਥ ਸਿੰਘ ਨੇ ਆਪਣੇ ਮੁੱਖ ਭਾਈਵਾਲਾਂ ਨਾਲ ਰੱਖਿਆ ਸਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸਿੰਗਾਪੁਰ ਦੇ ਰੱਖਿਆ ਮੰਤਰੀ ਚਾਨ ਚੁਨ ਸਿੰਗ ਨਾਲ ਵੀ ਦੁਵੱਲੀ ਮੀਟਿੰਗ ਕੀਤੀ।
ਇਹ ਇਤਿਹਾਸਕ ‘ਅਮਰੀਕਾ-ਭਾਰਤ ਪ੍ਰਮੁੱਖ ਰੱਖਿਆ ਭਾਈਵਾਲੀ’ ਸਮਝੌਤਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਪੀਟਰ ਹੈਗਸੇਥ ਵਿਚਾਲੇ ਕੁਆਲਾਲੰਪੁਰ ਵਿੱਚ ਹੋਈ ਵਿਆਪਕ ਗੱਲਬਾਤ ਤੋਂ ਬਾਅਦ ਸਿਰੇ ਚੜ੍ਹਿਆ। ਇਹ ਮੀਟਿੰਗ ਰਣਨੀਤਕ ਸਬੰਧਾਂ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ’ਤੇ ਕੇਂਦਰਿਤ ਸੀ। ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੋਵੇਂ ਧਿਰਾਂ ਉਨ੍ਹਾਂ ਸਬੰਧਾਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜੋ ਵਾਸ਼ਿੰਗਟਨ ਵੱਲੋਂ ਭਾਰਤੀ ਵਸਤਾਂ ’ਤੇ 50 ਫੀਸਦੀ ਟੈਰਿਫ ਲਗਾਉਣ ਕਾਰਨ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ।
ਅਮਰੀਕੀ ਰੱਖਿਆ ਮੰਤਰੀ ਹੇਗਸੇਥ ਨੇ ਕਿਹਾ, ‘‘ਇਹ ਸਮਝੌਤਾ ਸਾਡੀ ਰੱਖਿਆ ਭਾਈਵਾਲੀ ਨੂੰ ਅੱਗੇ ਵਧਾਉਂਦਾ ਹੈ। ਸਾਡੇ ਰੱਖਿਆ ਸਬੰਧ ਪਹਿਲਾਂ ਕਦੇ ਵੀ ਇੰਨੇ ਮਜ਼ਬੂਤ ਨਹੀਂ ਸਨ।’’ ਦੋਵੇਂ ਰੱਖਿਆ ਮੰਤਰੀ ਇੱਥੇ ਆਸਿਆਨ ਮੈਂਬਰ ਦੇਸ਼ਾਂ ਅਤੇ ਉਨ੍ਹਾਂ ਦੇ ਕੁਝ ਭਾਈਵਾਲ ਦੇਸ਼ਾਂ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਹਨ।

LEAVE A REPLY

Please enter your comment!
Please enter your name here