ਸਿੱਧੂ ਮੂਸੇਵਾਲ ਦੀ ਮਾਂ ਨੇ ਕੀਤੀ ਬੇਨਤੀ ਛੋਟੇ ‘ਸ਼ੁੱਭ’ ਦੀ ਫੋਟੋ ਅਸਲੇ ਨਾਲ ਨਾ ਪਾਈ ਜਾਵੇ ਮਾਨਸਾ

0
82

ਸਿੱਧੂ ਮੂਸੇਵਾਲ ਦੀ ਮਾਂ ਨੇ ਕੀਤੀ ਬੇਨਤੀ ਛੋਟੇ ‘ਸ਼ੁੱਭ’ ਦੀ ਫੋਟੋ ਅਸਲੇ ਨਾਲ ਨਾ ਪਾਈ ਜਾਵੇ ਮਾਨਸਾ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸਿੱਧੂ ਮੂਸੇਵਾਲਾ ਦੀ ‘ਏ ਆਈ’ ਨਾਲ ਤਿਆਰ ਕੀਤੀ ਪਿਸਤੌਲ ਵਾਲੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਰੋਸ ਜ਼ਾਹਿਰ ਕਰਦੇ ਹੋਏ ਅਜਿਹੀਆਂ ਫੋਟੋਆਂ ’ਤੇ ਪਾਬੰਦੀ ਲਾਉਣ ਲਈ ਕਿਹਾ ਹੈ। ਚਰਨ ਕੌਰ ਨੇ ਸੋਸ਼ਲ ਮੀਡੀਆ ’ਤੇ ਭਾਵੁਕ ਪੋਸਟ ਪਾਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਸ ਦੇ ਵੱਡੇ ‘ਸ਼ੁਭ’ ਨੂੰ ਜਿੰਨਾ ਪਿਆਰ ਅਤੇ ਸਤਿਕਾਰ ਦਿੱਤਾ, ਉੰਨਾ ਹੀ ਲੋਕ ਨਿੱਕੇ ਸ਼ੁਭ ਨੂੰ ਦੇ ਰਹੇ ਹਨ ਪਰ ਛੋਟੇ ਸ਼ੁਭ ਦੇ ਪਰਿਵਾਰਕ ਪਿਛੋਕੜ ਨੂੰ ਇੱਕ ਸਮੇਂ ਲਈ ਭੁੱਲ ਕੇ ਉਸ ਨੂੰ ਆਮ ਪਰਿਵਾਰ ਦੇ ਬੱਚੇ ਦੀ ਨਜ਼ਰ ਨਾਲ ਦੇਖਿਆ ਜਾਵੇ ਤਾਂ ਜੋ ਉਸ ਦੀ ਮਾਸੂਮੀਅਤ ਵੀ ਹੋਰ ਬੱਚਿਆਂ ਵਰਗੀ ਹੀ ਰਹੇ। ਉਹ ਜਾਣਦੇ ਹੈ ਕਿ ਛੋਟੇ ਸ਼ੁਭ ਤੋਂ ਉਨ੍ਹਾਂ ਵਾਂਗੂ ਹੀ ਸਾਰੇ ਲੋਕਾਂ ਨੂੰ ਵੀ ਬਹੁਤ ਉਮੀਦਾਂ ਹਨ ਪਰ ਹਾਲੇ ਉਸ ਦੀ ਉਮਰ ਉਨ੍ਹਾਂ ਦੀਆਂ ਉਮੀਦਾਂ ਦੇ ਤਕਾਜ਼ੇ ਨੂੰ ਸਮਝਣ ਲਈ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਕਿਰਪਾ ਕਰ ਕੇ ਉਸ ਦੇ ਛੋਟੇ ਪੁੱਤਰ ਨੂੰ ਜੇ ਉਹ ਮਿਲ ਰਹੇ ਹੋ, ਜੇ ਉਸ ਨਾਲ ਤਸਵੀਰ ਖਿਚਵਾ ਰਹੇ ਹੋ ਤਾਂ ਉਸ ਨੂੰ ਆਪਣਾ ਹਮਉਮਰ ਨਾ ਸਮਝ ਕੇ ਬੱਚੇ ਦੀ ਤਰ੍ਹਾਂ ਹੀ ਸਮਝਿਆ ਜਾਵੇ।

LEAVE A REPLY

Please enter your comment!
Please enter your name here