ਆਸਟਰੇਲੀਆ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ

0
115

ਆਸਟਰੇਲੀਆ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ
ਬ੍ਰਿਸਬੇਨ :ਆਸਟਰੇਲੀਆ ’ਚ 107ਵੇਂ ਰਿਮੈਂਬਰੈਂਸ ਡੇਅ ਮੌਕੇ ਪਹਿਲੇ ਵਿਸ਼ਵ ਯੁੱਧ (1914-1918) ਸਣੇ ਵੱਖ-ਵੱਖ ਯੁੱਧਾਂ ਵਿੱਚ ਸ਼ਹੀਦ ਹੋਏ 60 ਹਜ਼ਾਰ ਤੋਂ ਵੱਧ ਆਸਟਰੇਲੀਆਈ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਤਹਿਤ ਸਵੇਰੇ 11 ਵਜੇ ਇੱਕ ਮਿੰਟ ਦਾ ਮੌਨ ਰੱਖਿਆ ਗਿਆ। ਸਕੂਲਾਂ, ਦਫ਼ਤਰਾਂ ਤੇ ਰੇਲਵੇ ਸਟੇਸ਼ਨਾਂ ‘ਤੇ ਵੀ ਮੌਨ ਰੱਖਿਆ ਗਿਆ। ਕੈਨਬਰਾ ਦੇ ਆਸਟਰੇਲੀਅਨ ਵਾਰ ਮੈਮੋਰੀਅਲ ਵਿੱਚ ਮੁੱਖ ਸਮਾਗਮ ਕਰਵਾਇਆ ਗਿਆ ਜਿੱਥੇ ਗਵਰਨਰ ਜਨਰਲ ਸੈਮ ਮੋਸਟਿਨ, ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਫੌਜੀ ਅਧਿਕਾਰੀਆਂ ਤੇ ਵੱਡੀ ਗਿਣਤੀ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਨੂੰ ਉਹ ਕਦੇ ਨਹੀਂ ਭੁੱਲ ਸਕਦੇ। ਸ਼ਹੀਦ ਜਵਾਨ ਉਨ੍ਹਾਂ ਦੀ ਆਜ਼ਾਦੀ ਦੀ ਨੀਂਹ ਹਨ। ਇੱਥੇ ਗੈਲੀਪੋਲੀ ਬੈਰਕਸ ’ਚ ਸ਼ਹੀਦਾਂ ਦੀ ਯਾਦ ’ਚ ਕਰਵਾਏ ਸਮਾਗਮ ਵਿੱਚ ਬ੍ਰਿਟੇਨ ਦੀ ਰਾਜਕੁਮਾਰੀ ਐਨੀ ਪ੍ਰਿੰਸੈੱਸ ਰੌਇਲ ਵੱਲੋਂ ਵੀ ਸ਼ਿਰਕਤ ਕੀਤੀ ਗਈ, ਜਿੱਥੇ ਉਨ੍ਹਾਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬੀ ਭਾਈਚਾਰੇ ਵੱਲੋਂ ਵੀ ਬ੍ਰਿਸਬੇਨ ਦੇ ਸਨੀ ਬੈਂਕ, ਸਿਡਨੀ ਦੇ ਹੈਰਿਸ ਪਾਰਕ ਤੇ ਮੈਲਬਰਨ ਦੇ ਡੈਂਡੇਨੌਂਗ ਵਿੱਚ ਆਪਣੇ ਸਥਾਨਕ ਵਾਰ ਮੈਮੋਰੀਅਲਾਂ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਇਸ ਦੌਰਾਨ ਵੱਖ-ਵੱਖ ਭਾਈਚਾਰਿਆਂ ਵੱਲੋਂ ‘ਲਾਲ ਪੌਪੀ ਫੁੱਲ’ ਲਗਾ ਕੇ ਸ਼ਹੀਦਾਂ ਨੂੰ ਯਾਦ ਕਰ ਕੇ ਸ਼ਾਂਤੀ ਤੇ ਮਨੁੱਖਤਾ ਦਾ ਸੁਨੇਹੇ ਦਿੱਤਾ। ਦੱਸਣਯੋਗ ਹੈ ਕਿ ਪਹਿਲੀ ਵਿਸ਼ਵ ਯੁੱਧ ਵਿੱਚ ਆਸਟਰੇਲੀਆ ਦੇ 4,16,000 ਨੌਜਵਾਨਾਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿੱਚੋਂ 60,000 ਸ਼ਹੀਦ ਹੋਏ ਸਨ ਤੇ 1,56,000 ਜ਼ਖ਼ਮੀ ਹੋਏ ਸਨ। ਗੈਲੀਪੋਲੀ, ਸੋਮ ਤੇ ਪਾਸ਼ੇਂਡੇਲ ਦੀਆਂ ਲੜਾਈਆਂ ’ਚ ਆਸਟਰੇਲੀਆ ਦੇ ਫ਼ੌਜੀਆਂ ਦੀ ਬਹਾਦਰੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here