ਆਹਮੋ-ਸਾਹਮਣੀ ਟੱਕਰ ਕਾਰਨ 3 ਮੌਤਾਂ
ਨਾਭਾ : ਪਟਿਆਲਾ ਸੜਕ ’ਤੇ ਘਮਰੌਦਾ ਪਿੰਡ ਦੇ ਨਜ਼ਦੀਕ ਦੇਰ ਰਾਤ ਦੋ ਗੱਡੀਆਂ ਦੀ ਟੱਕਰ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਨਾਭਾ ਦੇ ਵਸਨੀਕ ਪ੍ਰਵੀਨ ਮਿੱਤਲ ਗੋਗੀ ਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਪਟਿਆਲਾ ਤੋਂ ਵਾਪਸ ਆ ਰਹੇ ਸੀ। ਦੂਜੇ ਪਾਸੇ ਇੱਕ ਵਿਅਕਤੀ ਔਡੀ ਕਾਰ ਵਿੱਚ ਇੱਕ ਸਵਾਰ ਹੋ ਕੇ ਨਾਭਾ ਤੋਂ ਪਟਿਆਲਾ ਵੱਲ ਜਾ ਰਿਹਾ ਸੀ, ਜਿਸ ਦੀ ਅਜੇ ਪਛਾਣ ਹੋਣੀ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਔਡੀ ਚਾਲਕ ਕਾਫੀ ਤੇਜ਼ ਸੀ ਤੇ ਸ਼ਾਇਦ ਓਵਰਟੇਕ ਕਰਦੇ ਸਮੇਂ ਉਹ ਸੜਕ ਦੇ ਸੱਜੇ ਪਾਸੇ ਜ਼ਿਆਦਾ ਚਲਾ ਗਿਆ ਅਤੇ ਦੋਹਾਂ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ।
ਜ਼ਿਕਰਯੋਗ ਹੈ ਕਿ ਲੋਕਾਂ ਮੁਤਾਬਕ ਘਮਰੌਦਾ ਕੋਲ ਅਕਸਰ ਭਿਆਨਕ ਹਾਦਸਿਆਂ ਵਿੱਚ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ।
