ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਹੋਵੇ : ਚੀਨ 

ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਹੋਵੇ : ਚੀਨ 

0
83

ਪਹਿਲਗਾਮ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਹੋਵੇ : ਚੀਨ

ਪੇਈਚਿੰਗ : ਚੀਨ ਵੱਲੋਂ ਪਾਕਿਸਤਾਨ ਦਾ ਸਮਰਥਨ ਕਰਦਿਆਂ ਪਹਿਲਗਾਮ ਦਹਿਸ਼ਤੀ ਹਮਲੇ ਦੀ ‘ਤੁਰੰਤ ਅਤੇ ਨਿਰਪੱਖ ਜਾਂਚ’ ਕਰਵਾਉਣ ਦੀ ਮੰਗ ਕੀਤੀ ਹੈ। ਚੀਨ ਦੀ ਸਰਕਾਰੀ ਨਿਊਜ਼ ਏਜੰਸੀ ‘ਸ਼ਿਨਹੂਆ’ ਅਨੁਸਾਰ 3hinese 6oreign Minister Wang Yi ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।

ਖ਼ਬਰ ਏਜੰਸੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਡਾਰ ਨੇ ਵਾਂਗ (ਜੋ ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਕੇਂਦਰੀ ਕਮੇਟੀ ਦੇ ਰਾਜਨੀਤਕ ਬਿਊਰੋ ਦੇ ਮੈਂਬਰ ਵੀ ਹਨ) ਨੂੰ ‘ਕਸ਼ਮੀਰ ਖੇਤਰ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ’ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਧੇ ਹੋਏ ਤਣਾਅ ਬਾਰੇ ਜਾਣਕਾਰੀ ਦਿੱਤੀ। ਵਾਂਗ ਨੇ ਕਿਹਾ ਕਿ ਚੀਨ ਘਟਨਾਕ੍ਰਮ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਤਿਵਾਦ ਦਾ ਮੁਕਾਬਲਾ ਕਰਨਾ ਪੂਰੀ ਦੁਨੀਆ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਅਤਿਵਾਦ ਵਿਰੁੱਧ ਪਾਕਿਸਤਾਨ ਦੇ ਯਤਨਾਂ ਪ੍ਰਤੀ ਚੀਨ ਦੇ ਨਿਰੰਤਰ ਸਮਰਥਨ ਦੀ ਪੁਸ਼ਟੀ ਕੀਤੀ।

LEAVE A REPLY

Please enter your comment!
Please enter your name here