ਕੈਨੇਡਾ ਵਿਖੇ ਲਿਬਰਲ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ

ਕੈਨੇਡਾ ਵਿਖੇ ਲਿਬਰਲ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ

0
76

ਕੈਨੇਡਾ ਵਿਖੇ ਲਿਬਰਲ ਪਾਰਟੀ ਨੇ ਕੀਤੀ ਜਿੱਤ ਪ੍ਰਾਪਤ

ਪ੍ਰਧਾਨ ਮੰਤਰੀ ਕਾਰਨੀ ਦੀ ਪਾਰਟੀ ਬਹੁਮਤ ਤੋਂ 4 ਸੀਟਾਂ ਨਾਲ ਪਿੱਛੇ

ਵੈਨਕੂਵਰ/ ਬਰੈਪਟਨ : ਕੈਨੇਡਾ ਸੰਸਦੀ ਚੋਣਾਂ ਦੌਰਾਨ ਸੱਤਾਧਾਰੀ ਲਿਬਰਲ ਪਾਰਟੀ 168 ਸੀਟਾਂ ਪ੍ਰਾਪਤ ਕਰਕੇ ਭਾਵੇਂ ਜਿੱਤ ਤਾਂ ਗਈ ਹੈ ਪਰ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਲਈ ਕੇਵਲ 4 ਸੀਟਾਂ ਹੋਰ ਚਾਹੀਦੀਆਂ ਸਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ ਜਦੋਂਕਿ ਨਿਊ ਡੈਮੋਕਰੈਟਿਕ ਪਾਰਟੀ (N4P) ਦੇ ਜਗਮੀਤ ਸਿੰਘ (ਬਰਨਬੀ ਸੈਂਟਰਲ) ਤੇ ਕੰਜ਼ਰਵੇਟਿਵ ਪਾਰਟੀ ਦੇ ਪੀਅਰ ਪੋਲਿਵਰ ਚੋਣ ਹਾਰ ਗਏ ਹਨ।

ਜਗਮੀਤ ਸਿੰਘ ਦੁਆਰਾ ਚੋਣ ਨਾ ਜਿੱਤ ਸਕਣ ਕਰਕੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਪਹਿਲਾਂ 2019 ਅਤੇ 2022 ਵਿੱਚ ਵੀ ਮੁਲਕ ਵਿਚ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤੇ ਲਿਬਰਲ ਪਾਰਟੀ ਐਨਡੀਪੀ ਦੇ ਸਹਿਯੋਗ ਨਾਲ ਸਰਕਾਰ ਚਲਾਉਂਦੀ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਦੇ ਅਮਰੀਕਾ ਵਿਚ ਰਲੇਵੇਂ ਦੀ ਧਮਕੀ ਤੇ ਵਪਾਰਕ ਜੰਗ ਨੇ ਲਿਬਰਲ ਪਾਰਟੀ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਹੈ।

LEAVE A REPLY

Please enter your comment!
Please enter your name here