ਸ੍ਰੀਲੰਕਾ ਦੇ ਬੋਧੀ ਮੱਠ ਵਿਚ ਕੇਬਲ ਕਾਰਟ ਪਲਟੀ, ਭਾਰਤੀ ਸਮੇਤ 7 ਭਿਕਸ਼ੂਆਂ ਦੀ ਮੌਤ

0
74

ਸ੍ਰੀਲੰਕਾ ਦੇ ਬੋਧੀ ਮੱਠ ਵਿਚ ਕੇਬਲ ਕਾਰਟ ਪਲਟੀ, ਭਾਰਤੀ ਸਮੇਤ 7 ਭਿਕਸ਼ੂਆਂ ਦੀ ਮੌਤ
ਕੋਲੰਬੋ : ਉੱਤਰ ਪੱਛਮੀ ਸ੍ਰੀਲੰਕਾ ਦੇ ਇਕ ਜੰਗਲੀ ਮੱਠ ਵਿਚ ਕੇਬਲ ਨਾਲ ਚੱਲਣ ਵਾਲੀ ਰੇਲ ਕਾਰਟ ਪਲਟਣ ਕਰਕੇ ਭਾਰਤੀ ਨਾਗਰਿਕ ਸਣੇ ਸੱਤ ਬੋਧੀ ਭਿਕਸ਼ੂਆਂ ਦੀ ਮੌਤ ਹੋ ਗਈ ਜਦੋਂਕਿ ਛੇ ਜਣੇ ਜ਼ਖ਼ਮੀ ਦੱਸੇ ਜਾਂਦੇ ਹਨ।
ਇਹ ਹਾਦਸਾ ਬੁੱਧਵਾਰ ਰਾਤ ਨੂੰ ਕੋਲੰਬੋ ਤੋਂ ਕਰੀਬ 125 ਕਿਲੋਮੀਟਰ ਦੂਰ ਨਿਕਾਵੇਰਤੀਆ ਵਿੱਚ ਸਥਿਤ ਇੱਕ ਮਸ਼ਹੂਰ ਬੋਧੀ ਮੱਠ, ਨਾ ਉਯਾਨਾ ਅਰਨਿਆ ਸੇਨਾਸਾਨਾਯਾ ਵਿੱਚ ਵਾਪਰਿਆ। ਇਹ ਮੱਠ ਆਪਣੇ ਧਿਆਨ ਕੇਂਦਰਾਂ ਲਈ ਜਾਣਿਆ ਜਾਂਦਾ ਹੈ ਅਤੇ ਦੁਨੀਆ ਭਰ ਦੇ ਅਭਿਆਸੀਆਂ ਨੂੰ ਆਕਰਸ਼ਿਤ ਕਰਦਾ ਹੈ। ਪੁਲੀਸ ਨੇ ਦੱਸਿਆ ਕਿ ਸੱਤ ਮ੍ਰਿਤਕ ਭਿਕਸ਼ੂਆਂ ਵਿੱਚ ਇੱਕ ਭਾਰਤੀ, ਇੱਕ ਰੂਸੀ ਅਤੇ ਇੱਕ ਰੋਮਾਨਿਆਈ ਨਾਗਰਿਕ ਸ਼ਾਮਲ ਹਨ। ਛੇ ਜ਼ਖ਼ਮੀਆਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।

LEAVE A REPLY

Please enter your comment!
Please enter your name here