ਦੋ ਦਹਾਕਿਆਂ ਵਿੱਚ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ
ਵਾਸ਼ਿੰਗਟਨ : ਅਮਰੀਕੀ ਕਾਨੂੰਨ ਮੁਤਾਬਕ ਜਦੋਂ ਤੱਕ ਬਜਟ ਜਾਂ ਆਰਜ਼ੀ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ, ਉਦੋਂ ਤੱਕ ‘ਗੈਰ-ਜ਼ਰੂਰੀ’ ਸਰਕਾਰੀ ਵਿਭਾਗਾਂ ਅਤੇ ਸੇਵਾਵਾਂ ਨੂੰ ਬੰਦ ਕਰਨਾ ਪੈਂਦਾ ਹੈ। ਇਸੇ ਸਥਿਤੀ ਨੂੰ ਸ਼ੱਟਡਾਊਨ ਕਿਹਾ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿੱਚ ਇਹ ਅਮਰੀਕਾ ਦਾ ਪੰਜਵਾਂ ਵੱਡਾ ਸ਼ੱਟਡਾਊਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਰਿਪਬਲਿਕਨਾਂ ਨੇ ਸਰਕਾਰ ਨੂੰ 21 ਨਵੰਬਰ ਤੱਕ ਚਲਦਾ ਰੱਖਣ ਲਈ ਇੱਕ ਥੋੜ੍ਹੇ ਸਮੇਂ ਦਾ ਫੰਡਿੰਗ ਬਿੱਲ ਪੇਸ਼ ਕੀਤਾ ਸੀ। ਹਾਲਾਂਕਿ ਡੈਮੋਕਰੈਟਸ ਦਾ ਕਹਿਣਾ ਹੈ ਕਿ ਇਹ ਕਾਫ਼ੀ ਨਹੀਂ ਹੈ। ਉਹ ਚਾਹੁੰਦੇ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਰਮੀਆਂ ਦੇ ਮੈਗਾ-ਬਿੱਲ ’ਚੋਂ ਮੈਡੀਕੇਡ ਦੀਆਂ ਕਟੌਤੀਆਂ ਨੂੰ ਵਾਪਸ ਲਿਆ ਜਾਵੇ ਅਤੇ ਅਫੋਰਡੇਬਲ ਕੇਅਰ ਐਕਟ ਦੇ ਮੁੱਖ ਟੈਕਸ ਕਰੈਡਿਟ ਨੂੰ ਵਧਾਇਆ ਜਾਵੇ। ਰਿਪਬਲਿਕਨਾਂ ਨੇ ਇਨ੍ਹਾਂ ਮੰਗਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।