ਆਪ’ ਦੇ ਰਾਜੇਸ਼ ਗੁਪਤਾ ਚੋਣ ਤੋਂ ਇੱਕ ਦਿਨ ਪਹਿਲਾਂ ਭਾਜਪਾ ’ਚ ਸ਼ਾਮਲ
ਨਵੀਂ ਦਿੱਲੀ : M34 ਜ਼ਿਮਨੀ ਚੋਣ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਦਿੰਦਿਆਂ ਸੀਨੀਅਰ ਆਗੂ ਅਤੇ ਸਾਬਕਾ ਦੋ ਵਾਰ ਦੇ ਵਿਧਾਇਕ ਰਾਜੇਸ਼ ਗੁਪਤਾ ਭਾਜਪਾ ਵਿੱਚ ਸ਼ਾਮਲ ਹੋ ਗਏ। ਹਾਲਾਂਕਿ ਇਸ ਉੱਤੇ ‘ਆਪ’ ਵੱਲੋਂ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ।
ਗੁਪਤਾ, ਜੋ ‘ਆਪ’ ਦੇ ਕੌਮੀ ਬੁਲਾਰੇ ਅਤੇ ਕਰਨਾਟਕ ਇਕਾਈ ਦੇ ਇੰਚਾਰਜ ਵੀ ਸਨ, ਦਿੱਲੀ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਦਿੱਲੀ ਭਾਜਪਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਚਦੇਵਾ ਨੇ ਗੁਪਤਾ ਨੂੰ ਪਾਰਟੀ ਦਾ ਪਟਕਾ ਪੇਸ਼ ਕਰਕੇ ਭਾਜਪਾ ਦੇ ਦਾਇਰੇ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦਾ ਸੁਆਗਤ ਕੀਤਾ।
ਗੁਪਤਾ ਨੇ ਦੋਸ਼ ਲਾਇਆ ਕਿ ‘ਆਪ’ ਅਤੇ ਇਸ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਪਤਨ ਪਿੱਛੇ ਸਭ ਤੋਂ ਵੱਡਾ ਕਾਰਨ ਵਰਕਰਾਂ ਨਾਲ ਵਰਤੋ ਅਤੇ ਸੁੱਟੋ (use and throw) ਵਾਂਗ ਸਲੂਕ ਕਰਨਾ ਹੈ।
ਉਨ੍ਹਾਂ ਅੱਗੇ ਕਿਹਾ, “ਮੇਰੀ ਸਾਲਾਂ ਦੀ ਇਮਾਨਦਾਰੀ, ਵਫ਼ਾਦਾਰੀ ਅਤੇ ਨਿਸ਼ਠਾ ਦੇ ਬਾਵਜੂਦ, ਜਦੋਂ ਮੈਂ ਚਿੰਤਾਵਾਂ ਜ਼ਾਹਰ ਕੀਤੀਆਂ, ਤਾਂ ਪਾਰਟੀ ਪ੍ਰਧਾਨ ਮੇਰੇ ਨਾਲ ਗੱਲ ਕਰਨ ਲਈ ਵੀ ਤਿਆਰ ਨਹੀਂ ਸਨ। ਇਹ ਉਦੋਂ ਦੀ ਸਥਿਤੀ ਹੈ ਜਦੋਂ ਪਾਰਟੀ ਨਾ ਤਾਂ ਦਿੱਲੀ ਸਰਕਾਰ ਵਿੱਚ ਸੱਤਾ ਵਿੱਚ ਹੈ ਅਤੇ ਨਾ ਹੀ M34 ਵਿੱਚ।”


